Posts

Showing posts from April 3, 2009

ਚਰਖਾ

ਲਾਮ ਲੈ ਚੱਲ ਚਰਖੇ ਨੂੰ ਮੂਰਖਾ ਵੇ, ਲੈ ਚੱਲ ਵਿੱਚ ਕੋਈ ਮਤ ਫਤੂਰ ਹੋਵੇ ਤਕਲ਼ਾ ਸਿਦਕ, ਯ਼ਕੀਨ ਦੀ ਮਾਲ ਪਾ ਕੇ, ਮਣ਼ਕਾ ਪਾ ਮਨ ਦਾ ਜੇ ਸ਼ਹੂਰ ਹੋਵੇ ਓਹਦੇ ਨਾਮ ਦੀ ਰੂਈ ਖ਼ਰੀਦ ਕਰਕੇ, ਵੱਟ ਪੂਣ਼ੀਆਂ ਜੇ ਰਾਜ਼ੀ ਗਫੂਰ ਹੋਵੇ ਓਹਦੀ ਯ਼ਾਦ ਵਿੱਚ ਕੱਤਦੀ ਰਹੀ ਹਰ ਦਮ, ਤੇ ਖੌਰੇ ਕਿਹੜੀ ਓ ਤੰਦ ਮਨਜ਼ੂਰ ਹੋਵੇ English Script lam lai chal charkhe nu moorkha oye, lai chal wich koi mat fatoor hove. takla sidak yakeen di maalh paa ke, manka pa man da je shahoor hove. ohde naam di rooi khareed karke, watt poonian je razi gafoor hove, ohdi yaad wich kattdi rahi har dam, te khaoure kehri o tand manzoor hove.