Posts

Showing posts from June 18, 2009

Aaj Aakhan waris shah nu - ਅੱਜ ਆਖਾਂ ਵਾਰਿਸ ਸ਼ਾਹ ਨੂੰ - ਅਮਿ੍ਤਾ ਪ੍ਰੀਤਮ

ਅੱਜ ਆਖਾਂ ਵਾਰਿਸ ਸ਼ਾਹ ਨੂੰ, ਕਿਤੋਂ ਕਬਰਾਂ ਵਿਚੋਂ ਬੋਲ ਤੇ ਅੱਜ ਕਿਤਾਬ-ਏ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਇਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ-ਲਿਖ ਮਾਰੇ ਵੈਣ ਅੱਜ ਲੱਖਾਂ ਧੀਆਂ ਰੋਂਦੀਆਂ, ਤੈਨੂੰ ਵਾਰਿਸ ਸ਼ਾਹ ਨੂੰ ਕਹਿਣ ਉੱਠ ਦਰਦਮੰਦਾਂ ਦਿਆ ਦਰਦੀਆ, ਉੱਠ ਤੱਕ ਆਪਣਾ ਪੰਜਾਬ ਅੱਜ ਬੇਲੇ ਲਾਸ਼ਾਂ ਬਿਛੀਆਂ ਤੇ ਲਹੂ ਦੀ ਭਰੀ ਚਿਨਾਬ ਕਿਸੇ ਨੇ ਪੰਜਾਂ ਪਾਣੀਆਂ ਵਿਚ ਦਿੱਤੀ ਜ਼ਹਿਰ ਰਲਾ ਤੇ ਉਹਨਾਂ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ ਇਸ ਜ਼ਰਖੇਜ਼ ਜ਼ਮੀਨ ਦੇ ਲੂੰ-ਲੂੰ ਫੁੱਟਿਆ ਜ਼ਹਿਰ ਗਿੱਠ-ਗਿੱਠ ਚੜੀਆਂ ਲਾਲੀਆਂ, ਫੁੱਟ-ਫੁੱਟ ਚੜਿਆ ਕਹਿਰ ਵੇ ਵੱਲੀਸੀ ਵ੍ਹਾ ਫੇਰ, ਵਣ-ਵਣ ਵਗੀ ਜਾ ਉਹਨੇ ਹਰ ਇਕ ਬਾਂਸ ਦੀ ਵੰਜਲੀ ਦਿੱਤੀ ਨਾਗ ਬਣਾ ਪਹਿਲਾਂ ਡੰਗ ਮਾਰਦੀਆਂ, ਮੰਤਰ ਗਏ ਗੁਆਚ ਦੂਜੇ ਡੰਗ ਦੀ ਲਗ ਗਈ, ਜਣੇ-ਖਣੇ ਨੂੰ ਲਾਗ ਲੱਗਣ ਕਿੱਲੇ ਲੋਕ ਮੂੰਹ, ਬਸ ਫਿਰ ਡੰਗ ਹੀ ਡੰਗ ਪਲੋ-ਪਲੀ ਪੰਜਾਬ ਦੇ, ਨੀਲੇ ਪੈ ਗਏ ਅੰਗ ਗਲਿਓਂ ਟੁੱਟ ਗਏ ਗੀਤ ਫਿਰ, ਤੱਕਲਿਓਂ ਟੁੱਟੀ ਤੰਦ ਤ੍ਰਿੰਜਣੋਂ ਟੁੱਟੀਆਂ ਸਹੇਲੀਆਂ, ਚਰਖੜੇ ਘੂਕਰ ਬੰਦ ਸਣੇ ਸੇਜ ਦੇ ਵੈਰੀਆਂ, ਲੁੱਡਣ ਦਿੱਤੀਆਂ ਰੋੜ ਸਣੇ ਡਾਲੀਆਂ ਪੀਂਘ ਅੱਜ, ਪਿੱਪਲਾਂ ਦਿੱਤੀ ਤੋੜ ਜਿੱਥੇ ਵੱਜਦੀ ਸੀ ਫੂਕ ਪਿਆਰ ਦੀ, ਵੇ ਉਹ ਵੰਝਲੀ ਗਈ ਗੁਆਚ ਰਾਂਝੇ ਦੇ ਸਭ ਵੀਰ ਅੱਜ, ਭੁੱਲ ਗਏ ਉਹਦੀ ਜਾਚ ਧਰਤੀ ਤੇ ਲਹੂ ਵਰਸਿਆ, ਕਬਰਾਂ ਪਈਆਂ ਚੋਣ ਪ੍ਰੀਤ ਦੀਆਂ ਸ਼ਹਿਜ਼ਾਦੀਆਂ, ਅੱਜ ਵਿੱਚ ਮਜ਼ਾਰਾਂ ਰੋਣ ਅੱਜ ਸਭ ’ਕੈਦੋਂ’ ਬਣ ਗਏ, ਹੁਸਨ ਇਸ਼ਕ ਦੇ ਚੋਰ ਅੱਜ ਕਿ...