Posts

Showing posts from February 9, 2016

ਐਨੇ ਦੁੱਖ ਝੱਲ ਝੱਲ ਕੇ ਬੁੱਲਿਆ ਅਸੀਂ ਢਾਕ ਮਹਿਬੂਬ ਦੀ ਆਏ

ਇਕ ਵਾਰ ਬੁੱਲੇ ਸ਼ਾਹ ਜੀ ਕਿਤੇ ਬੈਠੇ ਸਨ ਤਾ ਕੀ ਦੇਖਦੇ ਨੇ ਕਿ ਇਕ ਮੁਟਿਆਰ ਆਪਣੀ ਢਾਕ ( ਬੱਖੀ ) ਦੇ ਉਪਰ ਘੜਾ ਚੁੱਕੀ ਆਪਣੀ ਚੂੜੇ ਵਾਲੀ ਬਾਂਹ ਘੜੇ ਦੇ ਗਲ ਉਪਰ ਦੀ ਪਾ ਕੇ ਪਾਣੀ ਭਰਨ ਜਾ ਰਹੀ ਹੈ ਤਾ ਬੁੱਲੇ ਸ਼ਾਹ ਨੇ ਘੜੇ ਨੂੰ ਦੇਖ ਕੇ ਇੱਕ ਕਾਫੀ ਦੇ ਰੂਪ ਵਿਚ ਕੁਝ ਲਾਈਨਾਂ ਕਹੀਆਂ ਤੇ ਲਿਖੀਆਂ ਤੇ ਆਪ ਹੀ ਘੜੇ ਵੱਲੋਂ ਉਹਨਾ ਲਾਈਨਾਂ ਦਾ ਜੁਆਬ ਵੀ ਦਿੱਤਾ ਨੇਕ ਨਸੀਬ ਤੇਰੇ ਓ ਘੜਿਆ ਚੜਿਆ ਜਾਨਾ ਢਾਕ ਪਰਾਈ ਚੂੜੇ ਵਾਲੀ ਬਾਂਹ ਸੱਜਣਾ ਦੀ ਜਾਨਾ ਗਲ ਵਿੱਚ ਪਾਈ ਫਿਰ ਆਪ ਹੀ ਬੁੱਲੇ ਸ਼ਾਹ ਨੇ ਘੜੇ ਵੱਲੋਂ ਜੁਆਬ ਦਿੱਤਾ ਕੀ ਪਹਿਲਾਂ ਵਾਢ ਕਹੀਆਂ ਦੀ ਖਾਦੀ ਫਿਰ ਘਰ ਘੁਮਿਆਰਾ ਆਏ ਪਾਣੀ ਵਿਚ ਰਲ ਗਾਰਾ ਹੋਏ ਅਸੀ ਚੱਕ ਤੇ ਸ਼ੀਸ ਕਟਾਏ ਅੱਠ ਪਹਿਰ ਅੱਗ ਹਿਜਰ ਦੀ ਸਾੜੀ ਅਸੀ ਉਥੇ ਰੰਗ ਵਟਾਏ ਗਲੀ ਗਲੀ ਫਿਰ ਦਿੱਤਾ ਹੋਕਾ ਫਿਰ ਘਰ ਸੱਜਣਾ ਦੇ ਆਏ ਰੱਸੀ ਬੰਨ ਫਿਰ ਖੂਹ ਵਿਚ ਲਮਕੇ ਅਸੀਂ ਗਿਣ ਗਿਣ ਗੋਤੇ ਲਾਏ ਐਨੇ ਦੁੱਖ ਝੱਲ ਝੱਲ  ਕੇ ਬੁੱਲਿਆ ਅਸੀਂ ਢਾਕ ਮਹਿਬੂਬ ਦੀ ਆਏ