ਪੰਜਾਬੀ ਸ਼ਬਦਾਵਲੀ ਵਿੱਚ ਹੋ ਰਹੀ ਮਿਲਾਵਟ
ਜਦੋਂ ਹਿੰਦੀ ਦਿਵਸ ਦੇ ਮੌਕੇ ਤੇ ਇਕ ਹਿੰਦੀ ਲਿਖਾਰੀ ਨੇ ਦੋ ਸਾਲ ਵਿੱਚ ਪੰਜਾਬੀ ਦੀ ਥਾਂ ਹਿੰਦੀ ਭਾਸ਼ਾ ਦਵਾਰਾ ਮੱਲ੍ਹਣ ਦੀ ਧਮਕੀ ਦਿੱਤੀ ਤਾ ਸਾਰੇ ਪੰਜਾਬੀ ਜਗਤ ਨੇ ਬੁਰਾ ਮਨਾਇਆ | ਬਿਆਨ ਦੇ ਦੇ ਕੇ ਅਖਬਾਰਾਂ ਭਰ ਦਿੱਤੀਆਂ ਕੇ ਅਸੀਂ ਪੰਜਾਬੀ ਖ਼ਤਮ ਨਹੀਂ ਹੋਣ ਦਿਆਂਗੇ | ਲਿਖਾਰੀ ਕੋਲੋਂ ਮਾਫੀ ਵੀ ਮੰਗਵਾ ਲਈ | ਥੋੜੇ ਦਿਨਾਂ ਬਾਅਦ ਪੰਜਾਬੀ ਪੰਦਰਵਾੜਾ ਵੀ ਬਹੁਤ ਜ਼ੋਰ ਸ਼ੋਰ ਨਾਲ ਮਨਾਇਆ | ਫੇਸਬੁੱਕ, ਇੰਸਟਾਗ੍ਰਾਮ ਤੇ ਹੋਰ ਮਾਧਿਅਮ ਦਵਾਰਾ ਪੰਜਾਬੀ ਦੇ ਹੱਕ ਵਿੱਚ ਦਾਬੇ ਵੀ ਮਾਰੇ | ਅਤੇ ਪੰਦਰਾਂ ਦਿਨਾਂ ਬਾਅਦ ਸਭ ਸ਼ਾਂਤ, ਜਿਵੇਂ ਪੰਜਾਬੀ ਭਾਸ਼ਾ ਦਾ ਸਾਰਾ ਖ਼ਤਰਾ ਹੁਣ ਟਲ ਗਿਆ ਅਤੇ ਪੰਜਾਬੀ ਦੁਨੀਆ ਦੇ ਕੋਨੇ ਕੋਨੇ ਵਿੱਚ ਪਹੁੰਚ ਗਈ | ਪਰ ਕੀ ਸੱਚ ਮੁੱਚ ਹੀ ਪੰਜਾਬੀ ਭਾਸ਼ਾ ਤੇ ਛਾਏ ਹੋਏ ਬੱਦਲ ਹਮੇਸ਼ਾ ਲਈ ਹਟ ਗਏ ? ਨਹੀਂ | ਪੰਜਾਬੀ ਭਾਸ਼ਾ ਦਾ ਕਤਲ ਜਿੰਨੇ ਸੂਖਮ ਤੇ ਵਿਉਂਤਬੱਧ ਤਰੀਕੇ ਨਾਲ ਕੀਤਾ ਜਾ ਰਿਹਾ ਉਹ ਸ਼ਾਇਦ ਅਜੇ ਪੂਰਨ ਤੌਰ ਤੇ ਸਮਝ ਨਹੀਂ ਆ ਰਿਹਾ ਅਤੇ ਜਦੋਂ ਤੱਕ ਇਸਦੀ ਸਮਝ ਲੱਗੇਗੀ ਓਦੋਂ ਤੱਕ ਪੰਜਾਬੀ ਸਾਡੀ ਮਨੋਬਿਰਤੀ ਵਿਚੋਂ ਇੰਨੀ ਵਿਸਰ ਚੁੱਕੀ ਹੋਵੇਗੀ ਕਿ ਮਿਲਗੋਭਾ ਜਿਹੀ ਬੋਲੀ ਹੀ ਪੰਜਾਬੀ ਲੱਗਣ ਲੱਗੇਗੀ ਜਿਸ ਵਿੱਚ ਪੰਜਾਬੀ ਦੇ ਸ਼ਬਦਾਂ ਦੀ ਜਗ੍ਹਾ ਹਿੰਦੀ, ਉਰਦੂ ਜਾਂ ਅੰਗਰੇਜ਼ੀ ਦੇ ਸ਼ਬਦਾਂ ਨੇ ਲੈ ਲਈ ਹੋਵੇਗੀ | ਤੇ ਇਸ ਕਤਲ ਦੇ ਜਿੰਮੇਵਾਰ ਪੰਜਾਬੀ ਬੋਲੀ ਦੇ ਝੰਡਾਬਰਦਾਰ ਅਖਬਾਰਾਂ, ਰਸਾਲਿਆਂ ਅਤੇ ਟੈਲੀਵਿਜਨ ਚੈਨਲ...