ਪੰਜਾਬੀ ਸ਼ਬਦਾਵਲੀ ਵਿੱਚ ਹੋ ਰਹੀ ਮਿਲਾਵਟ


ਜਦੋਂ ਹਿੰਦੀ ਦਿਵਸ ਦੇ ਮੌਕੇ ਤੇ ਇਕ ਹਿੰਦੀ ਲਿਖਾਰੀ ਨੇ ਦੋ ਸਾਲ ਵਿੱਚ ਪੰਜਾਬੀ ਦੀ ਥਾਂ ਹਿੰਦੀ ਭਾਸ਼ਾ ਦਵਾਰਾ ਮੱਲ੍ਹਣ ਦੀ ਧਮਕੀ ਦਿੱਤੀ ਤਾ ਸਾਰੇ ਪੰਜਾਬੀ ਜਗਤ ਨੇ ਬੁਰਾ ਮਨਾਇਆ | ਬਿਆਨ ਦੇ ਦੇ ਕੇ ਅਖਬਾਰਾਂ ਭਰ ਦਿੱਤੀਆਂ ਕੇ ਅਸੀਂ ਪੰਜਾਬੀ ਖ਼ਤਮ ਨਹੀਂ ਹੋਣ ਦਿਆਂਗੇ | ਲਿਖਾਰੀ ਕੋਲੋਂ ਮਾਫੀ ਵੀ ਮੰਗਵਾ ਲਈ | ਥੋੜੇ ਦਿਨਾਂ ਬਾਅਦ ਪੰਜਾਬੀ ਪੰਦਰਵਾੜਾ ਵੀ ਬਹੁਤ ਜ਼ੋਰ ਸ਼ੋਰ ਨਾਲ ਮਨਾਇਆ |  ਫੇਸਬੁੱਕ, ਇੰਸਟਾਗ੍ਰਾਮ ਤੇ ਹੋਰ ਮਾਧਿਅਮ ਦਵਾਰਾ ਪੰਜਾਬੀ ਦੇ ਹੱਕ ਵਿੱਚ ਦਾਬੇ ਵੀ ਮਾਰੇ | ਅਤੇ  ਪੰਦਰਾਂ ਦਿਨਾਂ ਬਾਅਦ ਸਭ ਸ਼ਾਂਤ, ਜਿਵੇਂ ਪੰਜਾਬੀ ਭਾਸ਼ਾ ਦਾ ਸਾਰਾ ਖ਼ਤਰਾ ਹੁਣ ਟਲ ਗਿਆ  ਅਤੇ ਪੰਜਾਬੀ ਦੁਨੀਆ ਦੇ ਕੋਨੇ ਕੋਨੇ ਵਿੱਚ ਪਹੁੰਚ ਗਈ |

ਪਰ ਕੀ ਸੱਚ ਮੁੱਚ ਹੀ ਪੰਜਾਬੀ ਭਾਸ਼ਾ ਤੇ ਛਾਏ ਹੋਏ ਬੱਦਲ ਹਮੇਸ਼ਾ ਲਈ ਹਟ ਗਏ ?
ਨਹੀਂ |

ਪੰਜਾਬੀ ਭਾਸ਼ਾ ਦਾ ਕਤਲ ਜਿੰਨੇ ਸੂਖਮ ਤੇ ਵਿਉਂਤਬੱਧ ਤਰੀਕੇ ਨਾਲ ਕੀਤਾ ਜਾ ਰਿਹਾ ਉਹ ਸ਼ਾਇਦ ਅਜੇ ਪੂਰਨ ਤੌਰ ਤੇ ਸਮਝ ਨਹੀਂ ਆ ਰਿਹਾ ਅਤੇ ਜਦੋਂ ਤੱਕ ਇਸਦੀ ਸਮਝ ਲੱਗੇਗੀ ਓਦੋਂ ਤੱਕ ਪੰਜਾਬੀ ਸਾਡੀ ਮਨੋਬਿਰਤੀ ਵਿਚੋਂ ਇੰਨੀ ਵਿਸਰ ਚੁੱਕੀ ਹੋਵੇਗੀ ਕਿ ਮਿਲਗੋਭਾ ਜਿਹੀ ਬੋਲੀ ਹੀ ਪੰਜਾਬੀ ਲੱਗਣ ਲੱਗੇਗੀ ਜਿਸ ਵਿੱਚ ਪੰਜਾਬੀ ਦੇ ਸ਼ਬਦਾਂ ਦੀ ਜਗ੍ਹਾ ਹਿੰਦੀ, ਉਰਦੂ ਜਾਂ ਅੰਗਰੇਜ਼ੀ ਦੇ ਸ਼ਬਦਾਂ ਨੇ ਲੈ ਲਈ ਹੋਵੇਗੀ | ਤੇ ਇਸ ਕਤਲ ਦੇ ਜਿੰਮੇਵਾਰ ਪੰਜਾਬੀ ਬੋਲੀ ਦੇ ਝੰਡਾਬਰਦਾਰ ਅਖਬਾਰਾਂ, ਰਸਾਲਿਆਂ ਅਤੇ ਟੈਲੀਵਿਜਨ ਚੈਨਲਾਂ ਦੇ ਪੱਤਰਕਾਰ, ਬੁਲਾਰੇ ਅਤੇ ਅਸੀਂ ਸਾਰੇ (ਇਹਨਾਂ ਨੂੰ ਚੁੱਪ ਚਾਪ ਪੜ੍ਹਨ ਸੁਨਣ  ਵਾਲੇ) ਹੀ ਹੋਵਾਂਗੇ |

ਹੌਲੀ ਹੌਲੀ ਕਰਕੇ ਹਿੰਦੀ ਸ਼ਬਦਾਵਲੀ ਪੰਜਾਬੀ ਭਾਸ਼ਾ ਵਿੱਚ ਸਥਾਪਿਤ ਕੀਤੀ ਜਾ ਰਹੀ ਹੈ ਅਤੇ ਠੇਠ ਪੰਜਾਬੀ ਸ਼ਬਦਾਵਲੀ ਨੂੰ ਪੇਂਡੂ ਭਾਸ਼ਾ ਪ੍ਰਚਾਰ ਕੇ ਲੋਕਾਂ ਦਾ ਮੋਹ ਭੰਗ ਕੀਤਾ ਜਾ ਰਿਹਾ ਹੈ | ਪਿੱਛਲੇ ਕੁਛ ਦਿਨਾਂ ਤੋਂ ਪੰਜਾਬੀ ਅਖਬਾਰਾਂ ਅਤੇ ਟੈਲੀਵਿਜ਼ਨ ਤੇ ਵਰਤੇ ਜਾਣ ਵਾਲੇ ਕੁਝ  ਸ਼ਬਦ ਹੇਠਾਂ ਦਿੱਤੇ ਹਨ ਜਿਨ੍ਹਾਂ ਵਿੱਚੋ ਕੁਝ ਤਾ ਅਖਬਾਰਾਂ ਦੇ ਸੰਪਾਦਕੀ ਵਿੱਚ ਵੀ ਵਰਤੇ ਗਏ ਹਨ | ਜੇ ਪੰਜਾਬੀ ਪੱਤਰਕਾਰੀ ਤੇ ਪੇਸ਼ਕਾਰੀ ਦਾ ਇਹੀ ਹਾਲ ਰਿਹਾ, ਫਿਰ ਤਾਂ ਪੰਜਾਬੀ ਦਾ ਰੱਬ ਹੀ ਰਾਖਾ |



ਹਿੰਦੀ ਸ਼ਬਦ
ਸਹੀ ਪੰਜਾਬੀ ਸ਼ਬਦ
ਪੰਜਾਬੀ ਸ਼ਬਦ ਦੀ ਸਹੀ ਵਰਤੋਂ 
ਕੜਵੀ 
ਕੌੜੀ 
ਦਵਾਈ ਕੌੜੀ ਹੈ |
ਆਯੋਜਨ 
ਪ੍ਰਬੰਧ,
ਕਰਵਾਇਆ 
ਖੇਡ ਮੇਲੇ ਦਾ ਪ੍ਰਬੰਧ ਕੀਤਾ ਗਿਆ |
ਖੇਡ ਮੇਲਾ ਕਰਵਾਇਆ ਗਿਆ |
ਸ਼੍ਰੇਅ 
ਸਿਹਰਾ   
ਇਸ ਕੰਮ ਦਾ ਸਿਹਰਾ ਸਿਕੰਦਰ ਸਿੰਘ ਦੇ ਸਿਰ ਬੱਝਦਾ ਹੈ |
ਮਹਿਲਾ 
ਤੀਵੀਂ 
ਲੁਟੇਰੇ ਤੀਵੀਂ ਦੇ ਪੈਸੇ ਲੁੱਟ ਕੇ ਭੱਜ ਗਏ |
ਐਸੇ 
ਇਸ ਤਰਾਂ 
ਨਾਟਕ ਵਿਚ ਇਸ ਤਰਾਂ ਹੋਇਆ |
ਕਟੋਰੀ
ਕੌਲੀ
ਕੌਲੀ ਵਿਚ ਸਬਜ਼ੀ ਹੈ |
ਲੜਕੀ
ਕੁੜੀ
ਕੁੜੀ ਸਕੂਲ ਜਾ ਰਹੀ ਹੈ |
ਲੜਕਾ 
ਮੁੰਡਾ 
ਮੁੰਡਾ ਬੈਂਕ ਦੇ ਬਾਹਰ ਦਿਖਾਈ ਦਿੱਤਾ |
ਪੁਰਸ਼
ਬੰਦਾ
ਬੰਦਾ ਆਪਣੇ ਘਰ ਚਲਾ ਗਿਆ |
ਦਿਵੀਆਂਗ
ਅੰਗਹੀਣ     
ਅੰਗਹੀਣ ਲਈ ਸੀਟ ਰਾਖਵੀਂ ਹੈ |
ਡਾਂਟ
ਝਿੜਕ     
ਬੱਚੇ ਨੂੰ ਝਿੜਕ ਨਾ ਮਾਰੋ |
ਪਹੇਲੀ
ਬੁਝਾਰਤ 
ਮੇਰੀ ਬੁਝਾਰਤ ਬੁੱਝੋ |
ਚੀਨੀ 
ਖੰਡ, ਮਿੱਠਾ
ਚਾਹ ਵਿਚ ਮਿੱਠਾ ਘੱਟ ਹੈ |
ਅਵਸਰ
ਮੌਕਾ 
ਇਹ ਬਹੁਤ ਵਧੀਆ ਮੌਕਾ ਹੈ |
ਅਗਨੀ
ਅੱਗ
ਰਾਮ ਨੇ ਆਪਣੇ ਪਿਤਾ ਦੀ  ਚਿਖਾ ਨੂੰ ਅੱਗ ਲਾਈ |
ਈਂਧਨ 
ਬਾਲਣ   
ਭੱਠੀ ਵਿਚ ਬਾਲਣ ਪਾਓ |
ਕਠਿਨ 
ਔਖਾ   
ਇਹ ਕੰਮ ਜਿਆਦਾ ਔਖਾ ਨਹੀਂ ਹੈ |
ਪ੍ਰੀਕਸ਼ਾ
ਇਮਤਿਹਾਨ 
ਅੱਜ ਮਨਜੀਤ ਸਿੰਘ ਦਾ ਇਮਤਿਹਾਨ ਹੈ |
ਕਰ ਪਾ ਰਿਹਾ 
ਕਰਨ ਦੇ ਸਮਰੱਥ 
ਰਾਮ ਸਫਾਈ ਕਰਨ ਦੇ ਸਮਰੱਥ ਨਹੀਂ ਹੈ |
ਆਸ਼ਵਾਸ੍ਨ
ਭਰੋਸਾ  
ਉਸਨੇ ਮੈਨੂੰ ਭਰੋਸਾ ਦਿੱਤਾ ਕਿ ਉਹ ਮੇਰਾ ਕੰਮ ਤਨਦੇਹੀ ਨਾਲ ਕਰੇਗਾ |
ਆਸ੍ਥਾ 
ਵਿਸਵਾਸ਼  
ਮੈਨੂੰ ਗੁਰੂ ਗਰੰਥ ਸਾਹਿਬ ਤੇ ਪੂਰਨ ਵਿਸਵਾਸ਼ ਹੈ |
ਸੈਲਾਬ
ਹੜ੍ਹ 
ਦਰਿਆ ਦਾ ਪਾਣੀ ਵਧਣ ਕਰਕੇ ਹੜ੍ਹ ਦਾ ਖ਼ਤਰਾ ਪੈਦਾ ਹੋ ਗਿਆ |
ਬਗਲ 
ਨੇੜੇ  
ਨੇੜੇ ਹੀ ਇਕ ਚਾਹ ਦੀ ਦੁਕਾਨ ਹੈ |
ਚੁੱਪੀ
ਚੁੱਪ
ਕਪਤਾਨ ਨੇ ਅੱਜ ਕਾਫੀ ਦਿਨਾਂ ਬਾਅਦ ਆਪਣੀ ਚੁੱਪ ਤੋੜੀ |
ਅਵਸਰ
ਮੌਕਾ 
ਇਹ ਇਕ ਚੰਗਾ ਮੌਕਾ ਹੈ |
ਪਰਿਆਸ
ਯਤਨ  
ਰਾਮ ਨੇ ਬਹੁਤ ਯਤਨ ਕਰਕੇ ਇਹ ਮੁਕਾਮ ਹਾਸਿਲ ਕੀਤਾ ਹੈ |
ਅਵੱਸ਼
ਜਰੂਰ  
ਮਨਜੀਤ ਜਰੂਰ ਖੇਡਣ ਆਵੇਗਾ |




Comments

Popular posts from this blog

ਮਾਂ ( Mother ) - By Prof. Mohan Singh.

Bazi lai gaye kutte : Baba Bulle Shah.

ਪੰਜਾਬੀ ‘ਚ ਰੰਗਾਂ ਦੇ ਨਾਮ / Colour names used in Punjabi Language.