ਤੇਰੇ ਇਸ਼ਕ ਦਾ ਗਿੱਧਾ ਪੈਂਦਾ --- From Gurdas Mann's Song.

ਇੱਕ ਦਿਨ ਇੱਕ ਫ਼ਕੀਰ ਸਾਂਈ ਦਾ, ਗਲ਼ੀ 'ਚੋਂ ਲੰਘਿਆ ਜਾਵੇ
ਕੋਠੇ ਉੱਤੇ ਇੱਕ ਹਸੀਨਾ, ਜੁਲਫ਼ਾਂ ਪਈ ਸੁਕਾਵੇ
ਵੇਖ ਵੇਖ ਕੇ ਸੂਰਤ ਉਸਦੀ, ਬਾਬਾ ਗਿੱਧਾ ਪਾਵੇ
ਕੁਦਰਤ ਨੇ ਕਿਆ ਚੀਜ਼ ਬਨਾਈ, ਕਾਦਰ ਦੇ ਗੁਣ ਗਾਵੇ

ਉਸ ਮਗਰੂਰ ਹਸੀਨਾ ਦੇ ਦਿਲ ਖਬਰੇ ਕੀ ਗੱਲ ਆਈ
ਕਹਿੰਦੀ ਖੜ ਜਾ ਕੁੱਤਿਆ, ਮੈਂ ਆਪਣਾ ਖ਼ਸਮ ਬੁਲਾ ਕੇ ਲਿਆਈ
ਖ਼ਸਮ ਨੇ ਆਓਂਦੇ ਸਾਰ ਫ਼ੱਕਰ ਦੇ ਕੱਢ ਮਾਰੀਆਂ ਲੱਤਾਂ
ਕਹਿੰਦਾ ਮੇਰੀ ਤੀਵੀਂ ਛੇੜੇਂ, ਭੱਨ ਦਊਂ ਤੇਰੀਆਂ ਅੱਖਾਂ

ਲੱਤਾਂ ਲੁੱਤਾਂ ਖਾ ਕੇ ਬਾਬਾ ਉੱਠਿਆ ਮੌਜ਼ 'ਚ ਆ ਕੇ
ਅਪਣੇ ਖ਼ਸਮ ਨਾਲ਼ ਗੱਲਾਂ ਕਰਦਾ ਉੱਪਰ ਬਿਰਤੀ ਲਾ ਕੇ
ਬਾਬਾ ਕਹਿੰਦਾ ਸੁਣ਼ ਓ ਖ਼ਸਮਾ ਸਿਰ ਮੇਰੇ ਦੇ ਸਾਂਈਆਂ
ਤਦ ਬਹੁੜੇਂਗਾ ਜਦ਼ ਦੁਨੀਆ ਨੇ ਫ਼ੱਟੀਆਂ ਪੋਚ ਦਿਖਾਈਆਂ
ਤੇਰੀ ਖਾਤਰ ਤੇਰੇ ਨਾਂ ਤੇ ਮਾਰ ਸੋਹਣਿਆਂ ਖਾਧੀ
ਤੇਰੇ ਪਈਆਂ ਮੇਰੇ ਪਈਆਂ ਕਦ ਮੋੜੇਂਗਾ ਭਾਜੀ

ਬੱਸ ਇੱਨੀ ਹੀ ਗੱਲ਼ ਸੀ ਮੌਲ਼ਾ ਐਸੀ ਖੇਡ ਰਚਾਈ
ਓਸ ਤੀਵੀਂ ਦਾ ਖ਼ਸਮ ਪਲਾਂ ਵਿੱਚ ਲੱਗਾ ਦੇਣ ਦੁਹਾਈ
ਕਹਿੰਦਾ ਹਾਏ ਮੇਰੀਆਂ ਅੱਖਾਂ ਕੁਝ ਵੀ ਨਜ਼ਰ ਨਾ ਆਵੇ
ਵੇਖ ਕੇ ਉਸਦੀ ਤੀਵੀਂ ਉਸਨੂੰ ਰੋਵੇ ਤੇ ਕੁਰਲਾਵੇ
ਪੈਰ ਫ਼ੜੇ ਤਦ ਬਾਬੇ ਦੇ, ਉਸ ਰੋ ਕੇ ਭੁੱਲ ਬਖਸ਼ਾਈ
ਹੱਥ ਜੋੜ ਕੇ ਤੋਬਾ ਕੀਤੀ, ਤਦ ਹੋਸ਼ ਟਿਕਾਣੇ ਆਈ

ਬਾਬਾ ਕਹਿੰਦਾ ਸੁਣ਼ ਮੁਟਿਆਰੇ, ਜੋ ਕਰਿਆ ਸੋ ਭਰੀਏ
ਨੀ ਫ਼ੱਕਰਾਂ ਦੇ ਗਲ਼ ਪੈਣ ਤੋ ਪਹਿਲਾਂ, ਮੌਲ਼ਾ ਕੋਲੋਂ ਡਰੀਏ
ਤੇਰਾ ਖ਼ਸਮ ਜੇ ਬੰਦਾ ਕੁੜੀਏ, ਸਾਡਾ ਖ਼ਸਮ ਹੈ ਅੱਲਾ
ਜਿਸਦੇ ਮੂਹਰੇ ਖ਼ਸਮਾ ਵਾਲੀਆਂ, ਮੰਗਦੀਆ ਅੱਡ ਕੇ ਪੱਲਾ

ਤੇਰੇ ਖ਼ਸਮ ਤੋਂ ਜੋ ਸਰਿਆ ਸੀ ਓਸ ਨੇ ਕੀਤਾ ਭਰਿਆ
ਮੇਰੇ ਖ਼ਸਮ ਨੇ ਖ਼ਸਮ ਤੇਰੇ ਦੇ, ਹਿਸਾਬ ਬਰਾਬਰ ਕਰਿਆ
ਤੇਰੇ ਖ਼ਸਮ ਤੋਂ ਲੱਤਾਂ ਸਰੀਆਂ, ਮੇਰੇ ਖ਼ਸਮ ਤੋਂ ਅੱਖਾਂ
ਨੀ ਮੈਂ ਤੇਰੇ ਵੱਲ ਤੱਕਾਂ, ਜਾਂ ਫਿਰ ਓਸ ਯਾਰ ਵੱਲ ਤੱਕਾਂ
ਅੱਖ ਤੇਰੇ 'ਤੇ ਰੱਖਾਂ, ਜਾਂ ਫਿਰ ਓਸ ਯਾਰ ਤੇ ਰੱਖਾਂ

ਸੋਹਣਿਆਂ ਨੂੰ ਦੇਖ ਕੇ ਤਾਂ, ਹਰ ਕੋਈ ਆਣ ਖਲੋਵੇਗਾ
ਸੋਹਣੇ ਜੋ ਬਣਾਉਂਦਾ, ਉਹ ਆਪੇ ਕਿੱਨਾ ਸੋਹਣਾ ਹੋਵੇਗਾ
ਸੋਹਣੇ ਰੰਗ ਦੀ ਸੁਣ ਨੀ ਕੁੜੀਏ, ਕਰੀਏ ਨਾ ਮਗਰੂਰੀ
ਕਦ ਕੋਈ ਕੈਦੋਂ ਲੰਗੜਾ ਤੇਰੀ ਰੇਤ ਮਿਲਾ ਜੂ ਚੂਰੀ

ਸੱਪ ਸਾਧ ਤੋਂ ਬਚ ਕੇ ਰਹੀਏ, ਕਦੇ ਨਾ ਅੱਗਾ ਵਲ਼ੀਏ
ਹੱਥ ਜੋੜ ਕੇ ਰਾਹ ਛੱਡ ਦਈਏ, ਲੰਘ ਜਾਣ ਤਾਂ ਚੱਲੀਏ

ਨੀ ਇੱਕ ਦਿਨ ਖੁਰ ਜਾਏਂਗੀ, ਖੰਡ ਮਿਸ਼ਰੀ ਦੀਏ ਡਲ਼ੀਏ

Comments

Popular posts from this blog

ਮਾਂ ( Mother ) - By Prof. Mohan Singh.

Bazi lai gaye kutte : Baba Bulle Shah.

ਪੰਜਾਬੀ ‘ਚ ਰੰਗਾਂ ਦੇ ਨਾਮ / Colour names used in Punjabi Language.