ਫਿਕਰ ਕਰੀਂ ਨਾ ਬਾਪੂ ਸਾਡੇ ਸਮਿਆਂ ਦੀ ....

ਫਿਕਰ ਕਰੀਂ ਨਾ ਬਾਪੂ ਸਾਡੇ ਸਮਿਆਂ ਦੀ 
ਨਵੀਂਆਂ ਨਸਲਾਂ ਨਵੀਂ ਹੀ ਧਰਤੀ ਵਹੁਣਗੀਆਂ, 

ਠੇਕ ਦੇਣਗੀਆਂ ਫੁੱਲ ਇਸ਼ਕ ਦੀ ਚਾਦਰ ਤੇ 
ਜਦ ਵੀ ਲਹਿਰਾਂ ਉੱਚੀਆਂ ਚੜ੍ਹ ਕੇ ਆਉਣਗੀਆਂ, 

ਆਰੇ , ਤਵੀਆਂ ,ਰੰਬੀਆਂ ਨਾਲੇ ਚਰਖੜ੍ਹੀਆਂ 
ਕਿੱਥੋਂ ਪਰਦੇ ਸੂਰਜ ਉੱਤੇ ਪਾਉਣਗੀਆਂ, 

ਰੁੱਤਾਂ ਜਿਹੜੀਆਂ ਰੁੱਸੀਆਂ ਰੁੱਸੀਆਂ ਫਿਰਦੀਆਂ ਨੇ 
 ਇੱਕ ਦਿਨ ਸੋਹਿਲੇ ਧੂੜ ਮਿੱਟੀ ਦੇ ਗਾਉਣਗੀਆਂ... 


 ~ ਰਾਣੀ ਤੱਤ

Comments

Popular posts from this blog

Bazi lai gaye kutte : Baba Bulle Shah.

ਮਾਂ ( Mother ) - By Prof. Mohan Singh.

ਪੰਜਾਬੀ ‘ਚ ਰੰਗਾਂ ਦੇ ਨਾਮ / Colour names used in Punjabi Language.